ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਮਟੌਰ ਦੀ ਕੌਮਰਸ ਸਟਰੀਮ ਨਾਲਸ ਸਬੰਧਤ ਵਿਦਿਆਰਥਣ ਆਸਥਾ 99 ਫ਼ੀਸਦੀ (495/500) ਅੰਕਾਂ ਨਾਲ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ’ਤੇ ਰਹੀ।
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਮਟੌਰ ਦੀ ਕੌਮਰਸ ਸਟਰੀਮ ਨਾਲਸ ਸਬੰਧਤ ਵਿਦਿਆਰਥਣ ਆਸਥਾ 99 ਫ਼ੀਸਦੀ (495/500) ਅੰਕਾਂ ਨਾਲ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ’ਤੇ ਰਹੀ। ਸ਼ਹੀਦ ਲਾਂਸ ਨਾਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਦੀ ਵੋਕੇਸ਼ਨਲ ਟੈਕਸਟਾਈਲ ਸਟਰੀਮ ਨਾਲ ਸਬੰਧਤ ਮਹਿਕ ਨੇ 98.80 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਜਦੋਂ ਕਿ ਮੈਰੀਟੋਰੀਅਸ ਸਕੂਲ ਦਾ ਹੀ ਹਿਮਾਂਸ਼ੂ 493 ਅੰਕ ਪ੍ਰਾਪਤ ਪ੍ਰਾਪਤ ਕਰਕੇ ਤੀਜੇ ਸਥਾਨ ’ਤੇ ਰਿਹਾ।
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਮੰਗਲਵਾਰ ਨੂੰ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਾਰਗੁਜ਼ਾਰੀ ’ਚ ਵੱਡਾ ਸੁਧਾਰ ਆਇਆ ਹੈ। ਅਕਾਦਮਿਕ ਵਰ੍ਹੇ 2023-24 ਦੌਰਾਨ ਜ਼ਿਲ੍ਹੇ ਵਿਚੋਂ 7311 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ 6156 ਪਾਸ ਹੋ ਗਏ ਤੇ ਨਤੀਜਾ 97.14 ਫ਼ੀਸਦ ਰਿਹਾ। ਸੂਬੇ 23 ਜ਼ਿਲ੍ਹਿਆਂ ਵਿਚੋਂ ਪਾਸ ਪ੍ਰਤੀਸ਼ਤਤਾ ਵਿਚ ਮੁਹਾਲੀ 6ਵੇਂ ਸਥਾਨ ਤੇ ਮੈਰਿਟ ਸੂਚੀ ਵਿਚ ਆਉਣ ਵਾਲੇ ਜ਼ਿਲ੍ਹਿਆਂ ‘ਚੋਂ ਅੱਠਵੇਂ ਸਥਾਨ ’ਤੇ ਰਿਹਾ।
ਪਿਛਲੇ ਇਕ ਦਹਾਕੇ ਵਿਚ ਜ਼ਿਲ੍ਹੇ ਨੇ ਮੈਰਿਟ ਸੂਚੀ ਵਿਚ ਵੀ ਇਸ ਸਾਲ ਵੱਡਾ ਮਾਅਰਕਾ ਮਰਿਆ ਤੇ ਇਸ ਸਾਲ ਮੁਹਾਲੀ ਦੇ 13 ਵਿਦਿਆਰਥੀਆਂ ਮੈਰਿਟ ਸੂਚੀ ਵਿਚ ਜਗ੍ਹਾ ਬਣਾ ਗਏ।
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਮਟੌਰ ਦੀ ਕੌਮਰਸ ਸਟਰੀਮ ਨਾਲਸ ਸਬੰਧਤ ਵਿਦਿਆਰਥਣ ਆਸਥਾ 99 ਫ਼ੀਸਦੀ (495/500) ਅੰਕਾਂ ਨਾਲ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ’ਤੇ ਰਹੀ। ਸ਼ਹੀਦ ਲਾਂਸ ਨਾਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਦੀ ਵੋਕੇਸ਼ਨਲ ਟੈਕਸਟਾਈਲ ਸਟਰੀਮ ਨਾਲ ਸਬੰਧਤ ਮਹਿਕ ਨੇ 98.80 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜੇ ਜਦੋਂ ਕਿ ਮੈਰੀਟੋਰੀਅਸ ਸਕੂਲ ਦਾ ਹੀ ਹਿਮਾਂਸ਼ੂ 493 ਅੰਕ ਪ੍ਰਾਪਤ ਪ੍ਰਾਪਤ ਕਰਕੇ ਤੀਜੇ ਸਥਾਨ ’ਤੇ ਰਿਹਾ।
Subscribe our newsletter to stay updated