ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਜੀਟੀ ਰੋਡ ਨੇੜੇ 28 ਅਪ੍ਰੈਲ ਦੀ ਰਾਤ ਨੂੰ ਇਕ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਕਤਲ ਦੀ ਜਾਂਚ ਕਰ ਰਹੀ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ 48 ਘੰਟਿਆਂ ’ਚ ਸੁਲਝਾਉਂਦੇ ਹੋਏ ਸਫ਼ਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਪ੍ਰਮੋਦ ਕੁਮਾਰ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲਾ ਹੈ। ਪ੍ਰਮੋਦ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਦੋਵੇਂ ਪ੍ਰਮੋਦ ਨੂੰ ਆਪਣੇ ਨਾਜਾਇਜ਼ ਸਬੰਧਾਂ ਵਿਚ ਰੁਕਾਵਟ ਸਮਝਦੇ ਸਨ। ਪੁਲਿਸ ਨੇ ਕਾਤਲ ਪ੍ਰਵੀਨ ਭਾਰਤੀ ਅਤੇ ਉਸ ਦੀ ਸਾਥੀ ਪੂਜਾ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦਿਆਂ SP (ਆਈ) ਰਾਕੇਸ਼ ਯਾਦਵ ਨੇ ਦੱਸਿਆ ਕਿ ਪ੍ਰਮੋਦ ਵਰੁਣ ਸਟੀਲ ਮੁਗਲ ਮਾਜਰਾ ’ਚ ਕੰਮ ਕਰਦਾ ਸੀ। ਪ੍ਰਵੀਨ ਮਿੱਲ ਦੇ ਗੇਟ ‘ਤੇ ਇਕ ਘੰਟਾ ਇੰਤਜ਼ਾਰ ਕਰਦਾ ਰਿਹਾ ਅਤੇ ਫਿਰ ਪ੍ਰਮੋਦ ਤੋਂ ਲਿਫਟ ਲੈ ਕੇ ਨੈਸ਼ਨਲ ਹਾਈਵੇ ‘ਤੇ ਪਹੁੰਚ ਗਿਆ। ਉੱਥੇ ਪ੍ਰਮੋਦ ਦਾ ਚਾਕੂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਸਾਜ਼ਿਸ਼ ਪ੍ਰਮੋਦ ਦੀ ਪਤਨੀ ਪੂਜਾ ਦੇਵੀ ਅਤੇ ਉਸ ਦੇ ਪ੍ਰੇਮੀ ਪ੍ਰਵੀਨ ਨੇ ਰਚੀ ਸੀ।
ਜ਼ਿਕਰਯੋਗ ਹੈ ਕਿ ਪ੍ਰਮੋਦ ਕੁਮਾਰ ਮੁਗਲ ਮਾਜਰਾ ’ਚ ਇੱਕ ਮਿੱਲ ਵਿੱਚ ਕੰਮ ਖਤਮ ਕਰਕੇ ਬਾਹਰ ਨਿਕਲਿਆ ਸੀ। ਫਿਰ ਰਸਤੇ ਵਿਚ ਉਸ ਦੀ ਮੁਲਾਕਾਤ ਕਿਸੇ ਨਾਲ ਹੋਈ। ਜਿਸ ਨੇ ਅੰਬੇ ਮਾਜਰਾ ਤੱਕ ਲਿਫ਼ਟ ਮੰਗੀ ਸੀ। ਪ੍ਰਮੋਦ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਕਿਸੇ ਨੂੰ ਛੱਡ ਕੇ ਘਰ ਆ ਜਾਵੇਗਾ।
ਇਸ ਤੋਂ ਬਾਅਦ ਜਦੋਂ ਕਾਫ਼ੀ ਦੇਰ ਤੱਕ ਪ੍ਰਮੋਦ ਘਰ ਨਹੀਂ ਪਹੁੰਚਿਆ ਤਾਂ ਉਸ ਦੀ ਪਤਨੀ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਪ੍ਰਮੋਦ ਦਾ ਕਤਲ ਹੋ ਗਿਆ ਹੈ। ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ ਸਨ। ਉੱਥੇ ਉਸ ਨੇ ਦੇਖਿਆ ਕਿ ਉਸ ਦੇ ਪੇਟ ਅਤੇ ਛਾਤੀ ‘ਤੇ ਚਾਕੂ ਨਾਲ ਕਈ ਵਾਰ ਕਰ ਗਲਾ ਵੱਢਿਆ ਹੋਇਆ ਸੀ। ਜਿਸ ਕਾਰਨ ਪ੍ਰਮੋਦ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਮਾਮਲੇ ਸਬੰਧੀ ਮੁਲਜ਼ਮਾਂ ਅਤੇ ਪਤਨੀ ਦੇ ਰਿਸ਼ਤੇਦਾਰਾਂ ਤੋਂ ਜਾਣਕਾਰੀ ਲੈਣ ’ਤੇ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਪੂਜਾ ਦੇ ਪ੍ਰਵੀਨ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਗਈ।
Subscribe our newsletter to stay updated