ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇਸ਼ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਭਾਰਤ ਦੇ ਲੋਕਾਂ ਨੂੰ ਕਿਹਾ ਸੀ ਅੱਛੇ ਦਿਨ ਆਉਣਗੇ, ਕਾਲਾ ਧੰਨ ਵਾਪਸ ਲਿਆਵਾਂਗੇ, ਘਰ ਘਰ ਰੋਜ਼ਗਾਰ ਦਿੱਤਾ ਜਾਵੇਗਾ ਤੇ 15-15 ਲੱਖ ਹਰੇਕ ਵਿਅਕਤੀ ਦੇ ਬੈਂਕ ਖਾਤੇ ਵਿਚ ਆਉਣਗੇ।
ਲੋਕ ਸਭਾ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਸਥਾਨਕ ਸ਼ਹਿਰ ਦੇ ਸੁੱਖ ਵਿਲਾ ਪੈਲੇਸ ‘ਚ ਰੱਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਤੇ ‘ਆਪ’ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇਸ਼ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਭਾਰਤ ਦੇ ਲੋਕਾਂ ਨੂੰ ਕਿਹਾ ਸੀ ਅੱਛੇ ਦਿਨ ਆਉਣਗੇ, ਕਾਲਾ ਧੰਨ ਵਾਪਸ ਲਿਆਵਾਂਗੇ, ਘਰ ਘਰ ਰੋਜ਼ਗਾਰ ਦਿੱਤਾ ਜਾਵੇਗਾ ਤੇ 15-15 ਲੱਖ ਹਰੇਕ ਵਿਅਕਤੀ ਦੇ ਬੈਂਕ ਖਾਤੇ ਵਿਚ ਆਉਣਗੇ। ਪਰ 9 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤਕ ਅੱਛੇ ਦਿਨ ਨਹੀਂ ਆਏ। ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੰਬਾਨੀ-ਅੰਡਾਨੀ ਪਰਿਵਾਰਾਂ ਦੇ ਅੱਛੇ ਦਿਨ ਆਏ ਹਨ।
ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਦਿਨ ਪ੍ਰਤੀ ਦਿਨ ਮਹਿੰਗਾਈ ਵੱਧ ਰਹੀ ਹੈ ਕੇਂਦਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਦੇਸ਼ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਪੰਜਾਬ ਦਾ ਮਾਹੌਲ ਬਹੁਤ ਜਿਆਦਾ ਖਰਾਬ ਹੋ ਚੁੱਕਾ ਹੈ। ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ। ਹਰ ਵਰਗ ਦੇ ਲੋਕ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।
ਉਹਨਾਂ ਅੱਗੇ ਕਿਹਾ ਕਿ ਭਾਜਪਾ ਨੇ ਸੱਤਾ ‘ਚ ਆਉਂਣ ਦੇ ਸੁਪਨੇ ਲੈਕੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਸਵਿਧਾਨ ‘ਚ ਬਦਲਾਅ ਦਾ ਬਿੱਲ ਲਿਆਉਣ ਦਾ ਸੋਚ ਰਹੀ ਹੈ ਜਿਸ ਕਰਕੇ ਲੋਕ ਸਭਾ ਚੋਣਾਂ’ ਚ ਕਾਂਗਰਸ ਪਾਰਟੀ ਨੂੰ ਵੋਟ ਦੇਕੇ ਭਾਜਪਾ ਨੂੰ ਪਹਿਲਾਂ ਹੀ ਲਾਂਭੇ ਕਰ ਸੰਵਿਧਾਨ ਨੂੰ ਬਚਾਉਣਾ ਬੇਹੱਦ ਜਰੂਰੀ ਹੈ।
ਇਸ ਮੌਕੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਮੀਤ ਪ੍ਰਧਾਨ ਨਗਰ ਕੌਂਸਲ ਰਣਜੀਤ ਕੌਰ, ਗਿਆਨੀ ਗੁਰਦਿਆਲ ਸਿੰਘ, ਸੁਖਵੀਰ ਰਾਏ, ਕੌਸ਼ਲਰ ਮੁਹੰਮਦ ਇਮਰਾਨ, ਰਾਜਨ ਸੱਭਰਵਾਲ, ਨਰਾਇਣ ਦੱਤ ਕੋਸ਼ਿਕ, ਗੁਰਪ੍ਰੀਤ ਸਿੰਘ ਗੋਪੀ, ਬਲਜੀਤ ਸਿੰਘ ਪ੍ਰਧਾਨ, ਬਲਵੀਰ ਸਿੰਘ, ਗੁਰਜੀਤ ਸਿੰਘ,ਜਗਜੀਤ ਸਿੰਘ ਜੱਗੀ, ਗੁਰਮੀਤ ਸਿੰਘ,ਸਤਨਾਮ ਸਿੰਘ, ਕੁਲਦੀਪ ਸਿੰਘ,ਰਾਜ ਕੁਮਾਰ, ਭੁਪਿੰਦਰ ਸਿੰਘ,ਕੇਕੇ ਸ਼ਰਮਾ, ਦਲੀਪ ਸਿੰਘ ਨਿੱਝਰ,ਅੰਕੁਰ ਅਰੋੜਾ,ਕਪਿਲ ਵਰਮਾਂ, ਨੰਦ ਮਿਸਤਰੀ, ਰਮੇਸ਼ ਧੀਰ, ਹੇਮ ਰਾਜ ਵਰਮਾਂ, ਵਰਿੰਦਰ ਵਿੱਕੀ, ਲਿਆਕਤ ਰਾਏ, ਮੰਗਤ ਰਾਏ, ਨੀਲ ਕਮਲ, ਭਜਨ ਜੋਸ਼ੀ, ਅਮਨ ਸ਼ਰਮਾਂ, ਜਗਨਨਾਥ ਮੱਕੜ, ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ੍ਹ, ਕਾਮਰੇਡ ਸ਼ਨੀ ਰਾਏਕੋਟ, ਗੁਰਨਾਮ ਸਿੰਘ, ਵਿਜੈ ਕੁਮਾਰ, ਕੌਸ਼ਲਰ ਸ਼ਰਨਜੀਤ ਕੌਰ, ਕੌਸ਼ਲਰ ਮਨਜੀਤ ਕੌਰ, ਕੌਸ਼ਲਰ ਓਮਾ ਰਾਣੀ, ਨੰਬਰਦਾਰ ਅਮਰਜੀਤ ਸਿੰਘ, ਬਲਜਿੰਦਰ ਸਿੰਘ ਗਰੇਵਾਲ, ਕੇਕੇ ਸ਼ਰਮਾਂ, ਪ੍ਰਦੀਪ ਕੁਮਾਰ ਜੋਸ਼ੀ, ਬਲਜਿੰਦਰ ਸਿੰਘ ਧਾਲੀਵਾਲ, ਰੋਲੂ ਰਾਮ, ਜਗਸੀਰ ਸਿੰਘ, ਗੁਰਮੇਲ ਸਿੰਘ, ਰਜਿੰਦਰ ਭੀਲ, ਪੂਰਨ ਸਪਰਾ, ਗੁਰਪ੍ਰੀਤ ਸਿੰਘ ਗੋਪੀ, ਮੇਜਰ ਸਿੰਘ ਗਿੱਲ, ਦਰਸ਼ਨ ਸਿੰਘ, ਗੁਰਬਖਸ਼ ਸਿੰਘ ਜੌਹਲਾਂ ਆਦਿ ਹਾਜ਼ਰ ਸਨ।
Subscribe our newsletter to stay updated