ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਗਗਨਗੈਰ ਇਲਾਕੇ ‘ਚ ਸੈਲਾਨੀਆਂ ਨਾਲ ਭਰੀ ਇੱਕ ਕੈਬ ਸਿੰਧ ਨਦੀ ਵਿੱਚ ਡਿੱਗ ਗਈ ਹੈ।
ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਗਗਨਗੈਰ ਇਲਾਕੇ ‘ਚ ਸੈਲਾਨੀਆਂ ਨਾਲ ਭਰੀ ਇੱਕ ਕੈਬ ਸਿੰਧ ਨਦੀ ਵਿੱਚ ਡਿੱਗ ਗਈ ਹੈ। ਇਸ ਹਾਦਸੇ ‘ਚ 5 ਸੈਲਾਨੀਆਂ ਦੀ ਮੌਤ ਹੋ ਗਈ ,ਜਦਕਿ ਤਿੰਨ ਲੋਕਾਂ ਨੂੰ NDRF-SDRF ਨੇ ਬਚਾ ਲਿਆ ਹੈ। ਇੱਕ ਸੈਲਾਨੀ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ।
ਬਚਾਏ ਗਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਪਤਾ ਸੈਲਾਨੀ ਦੀ ਭਾਲ ਜਾਰੀ ਹੈ। ਪੁਲਿਸ ਟੀਮ, ਅਸਾਮ ਰਾਈਫਲਜ਼, ਟ੍ਰੈਫਿਕ ਗ੍ਰਾਮੀਣ ਪੁਲਿਸ, ਸਥਾਨਕ ਪ੍ਰਸ਼ਾਸਨ, NDRF, SDRF ਅਤੇ ਸਥਾਨਕ ਲੋਕ ਸਰਚ ਆਪ੍ਰੇਸ਼ਨਤ ਵਿੱਚ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਸੜਕ ‘ਤੇ ਫਿਸਲਣ ਕਾਰਨ ਗੱਡੀ ਬੇਕਾਬੂ ਹੋ ਕੇ ਸਿੱਧੀ ਨਦੀ ‘ਚ ਜਾ ਡਿੱਗੀ। ਨਦੀ ‘ਚ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕੈਬ ‘ਚ ਸਵਾਰ ਲੋਕ ਵਹਿ ਗਏ। ਕਿਸੇ ਤਰ੍ਹਾਂ ਤਿੰਨ ਲੋਕਾਂ ਨੂੰ ਬਾਹਰ ਕੱਢਿਆ ਗਿਆ। ਫਿਲਹਾਲ ਸੈਲਾਨੀਆਂ ਦੀ ਭਾਲ ਲਈ ਨਦੀ ‘ਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਪਰ ਹੁਣ ਤੱਕ ਲਾਪਤਾ ਸੈਲਾਨੀਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਮੀਂਹ ਕਾਰਨ ਵੱਧ ਗਿਆ ਨਦੀ ਦੇ ਪਾਣੀ ਦਾ ਪੱਧਰ
ਦੱਸਿਆ ਜਾਂਦਾ ਹੈ ਕਿ ਪਹਾੜਾਂ ‘ਚ ਬਰਫਬਾਰੀ ਅਤੇ ਮੀਂਹ ਕਾਰਨ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਹੈ। ਲੋਕਾਂ ਦਾ ਕਹਿਣਾ ਹੈ ਕਿ ਗੱਡੀ ਨਦੀ ‘ਚ ਡਿੱਗਣ ਤੋਂ ਬਾਅਦ ਸ਼ਾਇਦ ਉਸ ‘ਤੇ ਸਵਾਰ ਲੋਕ ਪਾਣੀ ਦੇ ਤੇਜ਼ ਵਹਾਅ ਨਾਲ ਅੱਗੇ ਵਧ ਗਏ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਪਰ ਪਾਣੀ ਜ਼ਿਆਦਾ ਹੋਣ ਕਾਰਨ ਬਚਾਅ ਕਾਰਜਾਂ ‘ਚ ਕਾਫੀ ਮੁਸ਼ਕਲ ਆਈ।
ਹਾਦਸੇ ‘ਚ 5 ਲੋਕਾਂ ਦੀ ਮੌਤ
ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਨਜ਼ਦੀਕੀ ਪੁਲਸ ਸਟੇਸ਼ਨ ਨੂੰ ਇਸਦੀ ਸੂਚਨਾ ਦਿੱਤੀ। ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਨਦੀ ‘ਚੋਂ ਬਾਹਰ ਕੱਢ ਲਿਆ ਗਿਆ। ਫ਼ਿਰ ਵੀ 6 ਲੋਕ ਲਾਪਤਾ ਸਨ ਪਰ ਬਾਅਦ ‘ਚ 5 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ, ਇਕ ਸੈਲਾਨੀ ਅਜੇ ਵੀ ਲਾਪਤਾ ਹੈ।
Subscribe our newsletter to stay updated